ਸ਼ੇਅਰ ਬਾਜ਼ਾਰ ਸੋਮਵਾਰ ਨੂੰ ਵਾਧੇ ਨਾਲ ਖੁੱਲ੍ਹਿਆ, ਸੈਂਸੈਕਸ 550 ਅੰਕ ਚੜ੍ਹਿਆ

January 29, 2024 10:02 am
Panjab Pratham News

ਬੈਂਕਿੰਗ ਸ਼ੇਅਰਾਂ ‘ਚ ਕਾਫੀ ਖਰੀਦਦਾਰੀ ਦੇਖਣ ਨੂੰ ਮਿਲੀ।
ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 452 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ। ਇਸ ਦੇ ਨਾਲ ਹੀ ਨਿਫਟੀ ਨੇ 110 ਅੰਕਾਂ ਦੀ ਤੇਜ਼ੀ ਦਿਖਾਈ ਹੈ।
ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਵਾਧੇ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 268 ਅੰਕਾਂ ਦੇ ਵਾਧੇ ਨਾਲ 70,968.10 ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 0.64 ਫੀਸਦੀ ਜਾਂ 452 ਅੰਕਾਂ ਦੇ ਵਾਧੇ ਨਾਲ 71,184 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ ਵੀ 0.52 ਫੀਸਦੀ ਜਾਂ 110 ਅੰਕਾਂ ਦੇ ਵਾਧੇ ਨਾਲ 21,463 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਨਿਫਟੀ ਬੈਂਕ 364 ਅੰਕਾਂ ਦੇ ਵਾਧੇ ਨਾਲ 45,230 ‘ਤੇ ਕਾਰੋਬਾਰ ਕਰ ਰਿਹਾ ਸੀ।

ਇਨ੍ਹਾਂ ਸ਼ੇਅਰਾਂ ‘ਚ ਵਾਧਾ ਦੇਖਣ ਨੂੰ ਮਿਲਿਆ
ਸ਼ੁਰੂਆਤੀ ਕਾਰੋਬਾਰ ‘ਚ ਨਿਫਟੀ ਪੈਕ ਦੇ 50 ਸ਼ੇਅਰਾਂ ‘ਚੋਂ 37 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 13 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਉਛਾਲ ਓ.ਐੱਨ.ਜੀ.ਸੀ., ਅਡਾਨੀ ਇੰਟਰਪ੍ਰਾਈਜਿਜ਼, ਐੱਸਬੀਆਈ ਲਾਈਫ, ਐੱਚ.ਡੀ.ਐੱਫ.ਸੀ. ਬੈਂਕ ਅਤੇ ਸਨ ਫਾਰਮਾ ‘ਚ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਗਿਰਾਵਟ ਸਿਪਲਾ, ਡਾ. ਰੈੱਡੀ, ਬਜਾਜ-ਆਟੋ, ਬੀਪੀਸੀਐਲ ਅਤੇ ਆਈਟੀਸੀ ਦੇ ਸ਼ੇਅਰਾਂ ‘ਚ ਦੇਖਣ ਨੂੰ ਮਿਲੀ।

ਸ਼ੁਰੂਆਤੀ ਕਾਰੋਬਾਰ ‘ਚ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ ‘ਚ ਕਾਰੋਬਾਰ ਕਰਦੇ ਨਜ਼ਰ ਆਏ। ਨਿਫਟੀ ਆਇਲ ਐਂਡ ਗੈਸ ‘ਚ ਸਭ ਤੋਂ ਜ਼ਿਆਦਾ 1.38 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨਿਫਟੀ ਪ੍ਰਾਈਵੇਟ ਬੈਂਕ ‘ਚ 1.21 ਫੀਸਦੀ, ਨਿਫਟੀ ਪੀਐਸਯੂ ਬੈਂਕ ‘ਚ 1.10 ਫੀਸਦੀ, ਨਿਫਟੀ ਮੀਡੀਆ ‘ਚ 1.24 ਫੀਸਦੀ, ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ‘ਚ 1.15 ਫੀਸਦੀ ਅਤੇ ਨਿਫਟੀ ਬੈਂਕ ‘ਚ 1.02 ਫੀਸਦੀ ਦਾ ਵਾਧਾ ਦੇਖਿਆ ਗਿਆ। ਇਸ ਦੇ ਨਾਲ ਹੀ ਨਿਫਟੀ ਮੈਟਲ ‘ਚ 0.56 ਫੀਸਦੀ, ਨਿਫਟੀ ਫਾਰਮਾ ‘ਚ 0.62 ਫੀਸਦੀ, ਨਿਫਟੀ ਕੰਜ਼ਿਊਮਰ ਡਿਊਰੇਬਲਸ ‘ਚ 0.55 ਫੀਸਦੀ ਅਤੇ ਨਿਫਟੀ ਹੈਲਥਕੇਅਰ ‘ਚ 0.33 ਫੀਸਦੀ ਦਾ ਵਾਧਾ ਦੇਖਿਆ ਗਿਆ।