ਪ੍ਰੇਮੀ ਜੋੜਾ ਘਰੋਂ ਭੱਜਿਆ, ਜ਼ਲੀਲ ਕਰਨ ‘ਤੇ ਪਿਤਾ ਵਲੋਂ ਖ਼ੁਦਕੁਸ਼ੀ

February 4, 2024 5:48 pm
Img 20240204 Wa0133

ਉਸਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਲੜਕੀ ਦੇ ਭਰਾ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਅੰਮਿ੍ਤਸਰ : ਆਪਣੇ ਲੜਕੇ ਦੀ ਪ੍ਰੇਮਿਕਾ ਦੇ ਭਰਾ ਦੀਆਂ ਧਮਕੀਆਂ ਅਤੇ ਬੇਇੱਜ਼ਤੀ ਤੋਂ ਦੁਖੀ ਲੜਕੀ ਦੇ ਪਿਤਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਬੇਟੇ ਨੂੰ ਲੈ ਕੇ ਭੱਜਣ ਵਾਲੀ ਲੜਕੀ ਦੇ ਭਰਾ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਦੀ ਭੈਣ ਘਰ ਵਾਪਸ ਨਾ ਆਈ ਤਾਂ ਉਹ ਪੂਰੇ ਪਰਿਵਾਰ ਨੂੰ ਮਾਰ ਦੇਵੇਗਾ।

ਉਸਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਲੜਕੀ ਦੇ ਭਰਾ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਲੜਕੀ ਦਾ ਭਰਾ ਆਇਆ ਅਤੇ ਉਸਨੇ ਧਮਕੀ ਦਿੱਤੀ ਕਿ ਜੇਕਰ ਉਸਦੀ ਭੈਣ ਨੂੰ ਵਾਪਸ ਨਾ ਭੇਜਿਆ ਗਿਆ ਤਾਂ ਉਹ ਸਭ ਨੂੰ ਜਾਨੋਂ ਮਾਰ ਦੇਵੇਗਾ। ਨਿੱਤ ਦੀਆਂ ਧਮਕੀਆਂ ਅਤੇ ਨਮੋਸ਼ੀ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿੰਦਾ ਸੀ। ਮਜੀਠਾ ਥਾਣਾ Police ਨੇ ਲੜਕੇ ਦੀ ਮਾਂ ਦੇ ਬਿਆਨਾਂ ‘ਤੇ ਲੜਕੀ ਦੇ ਭਰਾ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ Police ਮਾਮਲੇ ਦੀ ਜਾਂਚ ਕਰ ਰਹੀ ਹੈ।