ਫਿਲੀਪੀਨਜ਼ ‘ਚ ਪਟਿਆਲਾ ਦੇ ਨੌਜਵਾਨ ਦੀ ਮੌਤ

January 13, 2024 4:31 pm
Panjab Pratham News

ਪਟਿਆਲਾ : ਫਿਲੀਪੀਨਜ਼ ਵਿੱਚ ਇੱਕ 35 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਟਿਆਲਾ ਦੇ ਸਮਾਣਾ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਸੀ। 35 ਸਾਲਾ ਮਨੀਸ਼ ਸਿੰਗਲਾ ਡੇਢ ਮਹੀਨਾ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਫਿਲੀਪੀਨਜ਼ ਗਿਆ ਸੀ।

ਦੇਰ ਰਾਤ ਘਰ ‘ਚ ਵੀਡੀਓ ਕਾਲ ਦੌਰਾਨ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਛਾਤੀ ‘ਚ ਦਰਦ ਹੋ ਰਿਹਾ ਸੀ। ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ 20 ਮਿੰਟ ਬਾਅਦ ਹੀ ਮਿਲੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਵਿਆਹੁਤਾ ਮਨੀਸ਼ ਸਿੰਗਲਾ ਕਰੀਬ 7 ਲੱਖ ਰੁਪਏ ਖਰਚ ਕੇ ਫਿਲੀਪੀਨਜ਼ ਗਿਆ ਸੀ।

ਪਟਿਆਲਾ ‘ਚ ਉਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਉਹ ਕੰਮ ਦੀ ਭਾਲ ‘ਚ ਫਿਲੀਪੀਨਜ਼ ਗਿਆ ਸੀ। ਉਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਮਨੀਸ਼ ਸਿੰਗਲਾ ਜੋ ਕਿ ਵਿਆਹਿਆ ਹੋਇਆ ਹੈ, ਉਸ ਦੇ ਪਰਿਵਾਰ ਵਿਚ ਇਕ ਜਵਾਨ ਬੇਟੀ ਵੀ ਹੈ।