ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਅਯੁੱਧਿਆ ‘ਚ ਮਸਜਿਦ ਬਣਾਉਣ ਦੀ ਤਿਆਰੀ, ਵਿਚ ਹੋਵੇਗਾ ਹਸਪਤਾਲ

ਅਯੁੱਧਿਆ ‘ਚ ਬਣਨ ਵਾਲੀ ਇਸ ਮਸਜਿਦ ਦਾ ਨਾਂ ਪੈਗੰਬਰ ਮੁਹੰਮਦ ਦੇ ਨਾਂ ‘ਤੇ ‘ਮਸਜਿਦ ਮੁਹੰਮਦ ਬਿਨ ਅਬਦੁੱਲਾ’ ਰੱਖਿਆ ਜਾਵੇਗਾ। ਸ਼ੇਖ ਨੇ ਕਿਹਾ, ‘ਸਾਡੀ ਕੋਸ਼ਿਸ਼ ਲੋਕਾਂ ‘ਚ ਦੁਸ਼ਮਣੀ ਅਤੇ ਨਫਰਤ ਨੂੰ ਖਤਮ ਕਰਨ ਦੀ ਰਹੀ ਹੈ।’
ਨਵੀਂ ਦਿੱਲੀ : ਅਯੁੱਧਿਆ ਵਿੱਚ ਬਣਨ ਵਾਲੀ ਮਸਜਿਦ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਇਸ ਸਾਲ ਮਈ ਤੋਂ ਸ਼ਾਨਦਾਰ ਮਸਜਿਦ ਦਾ ਨਿਰਮਾਣ ਸ਼ੁਰੂ ਕਰੇਗੀ। ਇਸ ਨੂੰ ਪੂਰਾ ਹੋਣ ਵਿੱਚ 3-4 ਸਾਲ ਲੱਗ ਸਕਦੇ ਹਨ।
ਮਸਜਿਦ ਪ੍ਰੋਜੈਕਟ ਦੀ ਨਿਗਰਾਨੀ ਹਾਜੀ ਅਰਾਫਾਤ ਸ਼ੇਖ ਦੀ ਅਗਵਾਈ ਵਾਲੀ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੀ ਵਿਕਾਸ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਸਜਿਦ ਲਈ ਫੰਡ ਜੁਟਾਉਣ ਲਈ ਕਰਾਊਡ-ਫੰਡਿੰਗ ਵੈੱਬਸਾਈਟ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਅਯੁੱਧਿਆ ‘ਚ ਬਣਨ ਵਾਲੀ ਇਸ ਮਸਜਿਦ ਦਾ ਨਾਂ ਪੈਗੰਬਰ ਮੁਹੰਮਦ ਦੇ ਨਾਂ ‘ਤੇ ‘ਮਸਜਿਦ ਮੁਹੰਮਦ ਬਿਨ ਅਬਦੁੱਲਾ’ ਰੱਖਿਆ ਜਾਵੇਗਾ। ਸ਼ੇਖ ਨੇ ਕਿਹਾ, ‘ਸਾਡੀ ਕੋਸ਼ਿਸ਼ ਲੋਕਾਂ ‘ਚ ਦੁਸ਼ਮਣੀ ਅਤੇ ਨਫਰਤ ਨੂੰ ਖਤਮ ਕਰਨ ਦੀ ਰਹੀ ਹੈ। ਅਸੀਂ ਲੋਕਾਂ ਵਿੱਚ ਇੱਕ ਦੂਜੇ ਲਈ ਪਿਆਰ ਪੈਦਾ ਕਰਨਾ ਚਾਹੁੰਦੇ ਹਾਂ, ਚਾਹੇ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰੋ ਜਾਂ ਨਾ ਕਰੋ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾਵਾਂਗੇ ਤਾਂ ਇਹ ਲੜਾਈ ਆਪਣੇ ਆਪ ਖਤਮ ਹੋ ਜਾਵੇਗੀ।
ਜ਼ੁਫਰ ਅਹਿਮਦ ਫਾਰੂਕੀ IICF ਦੇ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੇ ਫੰਡਾਂ ਲਈ ਕਿਸੇ ਨਾਲ ਸੰਪਰਕ ਨਹੀਂ ਕੀਤਾ। ਫੰਡਾਂ ਲਈ ਕੋਈ ਲੋਕ ਲਹਿਰ ਵੀ ਨਹੀਂ ਚਲਾਈ ਗਈ। ਆਈਆਈਸੀਐਫ ਦੇ ਸਕੱਤਰ ਅਤਹਰ ਹੁਸੈਨ ਹਨ। ਉਨ੍ਹਾਂ ਕਿਹਾ, ‘ਇਹ ਸੱਚ ਹੈ ਕਿ ਮਸਜਿਦ ਦੇ ਨਿਰਮਾਣ ‘ਚ ਦੇਰੀ ਹੋਈ ਹੈ। ਇਹ ਇਸ ਲਈ ਸੀ ਕਿਉਂਕਿ ਅਸੀਂ ਇਸਦੇ ਡਿਜ਼ਾਈਨ ਵਿੱਚ ਹੋਰ ਪਰੰਪਰਾਗਤ ਤੱਤ ਸ਼ਾਮਲ ਕਰਨਾ ਚਾਹੁੰਦੇ ਸੀ। ਖਾਸ ਗੱਲ ਇਹ ਹੈ ਕਿ ਮਸਜਿਦ ਦੇ ਅਹਾਤੇ ਵਿੱਚ ਹੀ 500 ਬਿਸਤਰਿਆਂ ਦਾ ਹਸਪਤਾਲ ਵੀ ਬਣਾਇਆ ਜਾਵੇਗਾ।