26 ਜਨਵਰੀ ਨੂੰ ਪੰਜਾਬ ਵਿਚ 125 ਨਵੇਂ ਮੁਹੱਲਾ ਕਲੀਨਿਕ ਸ਼ੁਰੂ ਕਰਨ ਦੀ ਤਿਆਰੀ

January 22, 2024 6:57 pm
Panjab Pratham News

ਚੰਡੀਗੜ੍ਹ : ਪੰਜਾਬ ਸਰਕਾਰ 26 ਜਨਵਰੀ ਗਣਤੰਤਰ ਦਿਵਸ ਮੌਕੇ 125 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚੋਂ 112 ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਾਕਟਰਾਂ ਤੋਂ ਲੈ ਕੇ ਹੋਰ ਸਟਾਫ਼ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਡਾਕਟਰ, ਫਾਰਮਾਸਿਸਟ ਅਤੇ ਲੈਬ ਸਹਾਇਕ ਸ਼ਾਮਲ ਹਨ। ਕਲੀਨਿਕ ਸ਼ੁਰੂ ਹੁੰਦੇ ਹੀ ਸਟਾਫ ਆਪਣੀ ਡਿਊਟੀ ਸੰਭਾਲ ਲਵੇਗਾ।

ਸਿਹਤ ਵਿਭਾਗ ਅਨੁਸਾਰ 10 ਕਲੀਨਿਕ ਅੰਮ੍ਰਿਤਸਰ, 9 ਬਠਿੰਡਾ, 3 ਫਰੀਦਕੋਟ, 2 ਫ਼ਿਰੋਜ਼ਪੁਰ, 6 ਗੁਰਦਾਸਪੁਰ, ਜਲੰਧਰ 10, ਕਪੂਰਥਲਾ 4, ਲੁਧਿਆਣਾ 16, ਮੋਗਾ 3, ਪਠਾਨਕੋਟ 3, ਪਟਿਆਲਾ 7, ਸੰਗਰੂਰ 8, ਐਸ.ਬੀ.ਐਸ.ਨਗਰ 2, ਸ੍ਰੀ ਮੁਕਤਸਰ ਸਾਹਿਬ 2, ਤਰਨਤਾਰਨ 11 ਖੋਲ੍ਹੇ ਜਾਣਗੇ। ਇਨ੍ਹਾਂ ਸਾਰੇ ਕਲੀਨਿਕਾਂ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦਾ ਕੰਮ ਅੰਤਿਮ ਪੜਾਅ ‘ਤੇ ਹੈ।