ਗੁਰੂਗ੍ਰਾਮ ‘ਚ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ

January 13, 2024 7:42 am
Panjab Pratham News

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ‘ਚ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਲਾਸ਼ ਦਾ ਨਿਪਟਾਰਾ ਕਰਨ ਵਾਲੇ ਬਲਰਾਜ ਗਿੱਲ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਵਾਂ ਨੇ ਹੀ ਦਿਵਿਆ ਦੀ ਲਾਸ਼ ਨੂੰ ਪੰਜਾਬ ਦੇ ਪਟਿਆਲਾ ਨੇੜੇ ਭਾਖੜਾ ਨਹਿਰ ‘ਚ ਸੁੱਟ ਦਿੱਤਾ ਸੀ। ਹਾਲਾਂਕਿ ਅਜੇ ਤੱਕ ਦਿਵਿਆ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਬਲਰਾਜ ਨੂੰ 3 ਦਿਨ ਦੇ ਟਰਾਂਜ਼ਿਟ ਰਿਮਾਂਡ ‘ਤੇ ਗੁਰੂਗ੍ਰਾਮ ਲਿਆਂਦਾ ਗਿਆ ਹੈ। ਪੁਲਿਸ ਟੀਮ ਸ਼ਨੀਵਾਰ ਦੁਪਹਿਰ ਤੱਕ ਗੁਰੂਗ੍ਰਾਮ ਪਹੁੰਚ ਜਾਵੇਗੀ।

ਪੁਲਸ ਸੂਤਰਾਂ ਅਨੁਸਾਰ ਕੋਲਕਾਤਾ Police ਦੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਬਲਰਾਜ ਗਿੱਲ ਨੇ ਖੁਲਾਸਾ ਕੀਤਾ ਕਿ 2 ਜਨਵਰੀ ਦੀ ਰਾਤ ਨੂੰ ਉਹ ਬੀਐੱਮਡਬਲਿਊ ਕਾਰ ‘ਚ ਦਿਵਿਆ ਪਾਹੂਜਾ ਦੀ ਲਾਸ਼ ਲੈ ਕੇ ਰਵੀ ਬੰਗਾ ਨਾਲ ਗੁਰੂਗ੍ਰਾਮ ਤੋਂ ਰਵਾਨਾ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਉਸ ਦੀ ਲਾਸ਼ ਨੂੰ ਪਟਿਆਲਾ-ਸੰਗਰੂਰ ਵਿਚਕਾਰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਲਾਸ਼ ਦਾ ਨਿਪਟਾਰਾ ਕਰਨ ਤੋਂ ਬਾਅਦ ਬਲਰਾਜ ਅਤੇ ਰਵੀ ਵਾਪਸ ਪਟਿਆਲਾ ਆ ਗਏ ਅਤੇ ਬੀਐਮਡਬਲਯੂ ਕਾਰ ਨੂੰ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਛੱਡ ਗਏ।