MP ਸਿਮਰਨਜੀਤ ਸਿੰਘ ਮਾਨ ਵੀ ਡਟੇ ਸਿੱਧੂ ਭਾਨੇ ਦੇ ਹੱਕ ਵਿੱਚ

January 29, 2024 6:05 pm
Img 20240129 Wa0093

ਟਵੀਟ ਕਰਕੇ ਕਿਹਾ ਮਾਨ ਸਰਕਾਰ ਭਾਨੇ ਸਿੱਧੂ ਨੂੰ ਰਿਹਾਅ ਕਰਕੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਤੇ ਸਖਤ ਕਾਰਵਾਈ ਕਰੇ

ਪੰਜਗਰਾਈਂ ਕਲਾਂ : ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਕਈ ਪਰਚੇ ਪਾ ਕੇ ਗ੍ਰਿਫਤਾਰ ਕੀਤੇ ਗਏ ਭਾਨੇ ਸਿੱਧੂ ਦੇ ਹੱਕ ਵਿੱਚ ਜਿੱਥੇ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਹੋਰ ਇਨਸਾਫ ਪਸੰਦ ਲੋਕ ਖੜਨ ਲੱਗੇ ਹਨ ਓਥੇ ਹੁਣ ਵੱਖ-ਵੱਖ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਡਟ ਰਹੇ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਲੋਕ ਸਭਾ ਹਲਕਾ ਸੰਗਰੂਰ ਦੇ ਸਾਂਸਦ ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਆਣ ਡਟੇ ਹਨ।

ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਟਵੀਟ ਕਰਦਿਆਂ ਕਿਹਾ ਹੈ ਕੇ ਸਰਕਾਰੀ ਧੱਕੇਸ਼ਾਹੀ ਅਤੇ ਜਬਰ ਨੂੰ ਫੌਰੀ ਤੌਰ ਤੇ ਬੰਦ ਕਰਕੇ ਨੌਜਵਾਨ ਭਾਨੇ ਸਿੱਧੂ ਨੂੰ ਰਿਹਾਅ ਕਰਨ ਅਤੇ ਉਸ ਤੇ ਕੀਤੇ ਜੁਲਮ ਦੀ ਤਫਤੀਸ਼ ਕਰਵਾਉਣ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਲਿਖਿਆ ਹੈ ਕੇ ਨਹੀ ਤਾਂ ਪੰਜਾਬ ਵਿੱਚ ਬਣ ਰਹੇ ਵਿਸਫੋਟਕ ਮਹੌਲ ਲਈ ਪੰਜਾਬ ਸਰਕਾਰ ਖੁਦ ਜਿੰਮੇਵਾਰ ਹੋਵੇਗੀ।

ਜਿਕਰਯੋਗ ਹੈ ਕੇ ਭਾਨਾ ਸਿੱਧੂ ਇਕ ਸੰਘਰਸ਼ਸ਼ੀਲ ਨੌਜਵਾਨ ਹੈ ਤੇ ਉਹ ਜਿਥੇ ਦੱਬੇ ਕੁਚਲੇ ਲੋਕਾਂ ਦੇ ਨਾਲ ਖੜਦਾ ਸੀ ਓਥੇ ਉਹ ਟਰੈਵਲ ਏਜੰਟਾਂ ਦੇ ਹੱਥੋਂ ਠੱਗੇ ਗਏ ਲੋਕਾਂ ਦੀ ਆਵਾਜ ਵੀ ਬਣਦਾ ਸੀ ਤੇ ਏਜੰਟਾਂ ਕੋਲੋਂ ਸੰਘਰਸ਼ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਸੀ।

ਭਾਨਾ ਸਿੱਧੂ ਪੰਜਾਬ ਦੀ ਸਰਕਾਰ ਨੂੰ ਕਈ ਵਾਰ ਗਲਤ ਕੰਮ ਹੋਣ ਤੇ ਨਸੀਹਤਾਂ ਵੀ ਪਾਉਂਦਾ ਰਹਿੰਦਾ ਸੀ, ਜਿਸ ਕਾਰਨ ਪੰਜਾਬ ਸਰਕਾਰ ਨੇ ਅੱਜ ਉਸ ਤੇ ਕਈ ਨਜਾਇਜ ਪਰਚੇ ਪਾ ਕੇ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਤੇ ਇਨਸਾਫ ਪਸੰਦ ਲੋਕਾਂ ਵੱਲੋਂ ਉਸ ਨੂੰ ਰਿਹਾਅ ਕਰਵਾਉਣ ਲਈ ਜਮੀਨੀ ਪੱਧਰ ਉੱਪਰ ਅਤੇ ਸ਼ੋਸ਼ਲ ਮੀਡੀਆ ਰਾਹੀਂ ਸੰਘਰਸ਼ ਵਿੱਢਿਆ ਹੋਇਆ ਹੈ।