ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਪੰਜਾਬ ਸਰਕਾਰ ਵਲੋਂ ਇੰਦਰਪਾਲ ਸਿੰਘ ਸੂਚਨਾ ਕਮਿਸ਼ਨਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਫੈਸਲਾ ਲੈਂਦਿਆਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਸਰਕਾਰ ਨੇ ਸੀਨੀਅਰ ਵਕੀਲ ਇੰਦਰਪਾਲ ਸਿੰਘ ਢਾਹਾਂ ਨੂੰ ਪੰਜਾਬ ਦਾ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਮੂਲ ਰੂਪ ਵਿੱਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਉਹ ਸਮਾਜ ਸੇਵੀ ਵਜੋਂ ਇਲਾਕੇ ਵਿੱਚ ਜਾਣੇ ਜਾਂਦੇ ਹਨ। ਉਹ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੀ ਥਾਂ ਲੈਣਗੇ, ਜੋ ਸਤੰਬਰ ਵਿੱਚ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਇੰਦਰਪਾਲ ਸਿੰਘ ਢਾਹਾਂ ਅਪਰਾਧਿਕ ਕੇਸਾਂ ਵਿੱਚ ਇੱਕ ਨਾਮਵਰ ਵਕੀਲ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਹਰਬਖਸ਼ ਸਿੰਘ ਵੀ ਬੈਰਿਸਟਰ ਸਨ। ਉਹ ਸਮੂਹਿਕ ਪੰਜਾਬ ਵਿੱਚ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪੜਦਾਦਾ ਗੁਲਾਬ ਸਿੰਘ ਸੈਸ਼ਨ ਜੱਜ ਹਨ। ਇੰਦਰਪਾਲ ਸਿੰਘ ਦੀਆਂ ਦੋ ਧੀਆਂ ਵੀ ਵਕੀਲ ਹਨ। ਜਦੋਂਕਿ ਬੇਟਾ ਵੀ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ।