ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਡੇਰਾ ਸਿਰਸਾ ਮੁਖੀ ਨੂੰ ਫਿਰ ਮਿਲੀ ਲੰਮੀ ਪੈਰੋਲ

ਸਿਰਸਾ : ਡੇਰਾ ਸਿਰਸਾ ਮੁਖੀ ਨੂੰ ਇਕ ਵਾਰ ਫਿਰ ਤੋਂ ਪੈਰੋਲ ਮਿਲ ਗਈ ਹੈ। ਹੋਰ ਕਿਸੇ ਨੂੰ ਪੈਰੋਲ ਮਿਲੇ ਨਾ ਮਿਲੇ ਪਰ ਇਨ੍ਹਾਂ ਨੂੰ ਪੈਰੋਲ ਪਹਿਲ ਦੇ ਆਧਾਰ ਉਤੇ ਮਿਲ ਜਾਂਦੀ ਹੈ। ਦਰਅਸਲ ਜਬਰ-ਜ਼ਨਾਹ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ‘ਚੋਂ ਬਾਹਰ ਆਵੇਗਾ। ਉਸ ਦੀ 50 ਦਿਨ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਕਈ ਵਾਰ ਪੈਰੋਲ ‘ਤੇ ਬਾਹਰ ਆ ਚੁੱਕਾ ਹੈ। ਅਲੱਗ-ਅਲੱਗ ਮਾਮਲਿਆਂ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 32 ਮਹੀਨਿਆਂ ‘ਚ 9ਵੀਂ ਵਾਰ ਪੈਰੋਲ ਮਿਲੀ ਚੁੱਕੀ ਹੈ।