ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਨਾਬਾਲਿਗ ਨਾਲ ਸਮੂਹਿਕ ਬਲਾਤਕਾਰ, ਵੀਡੀਓ ਬਣਾ ਕੇ ਵਾਇਰਲ ਕੀਤੀ

ਸਮੂਹਿਕ ਬਲਾਤਕਾਰ ਦੀ ਵਾਇਰਲ ਵੀਡੀਓ ‘ਚ ਨਾਬਾਲਗ ਨਾਲ ਦੋ ਨੌਜਵਾਨ ਨਜ਼ਰ ਆ ਰਹੇ ਹਨ। ਇਕ ਨੌਜਵਾਨ ਨੇ ਉਸ ਦੇ ਦੋਵੇਂ ਹੱਥ ਫੜੇ ਹੋਏ ਹਨ ਜਦਕਿ ਦੂਜਾ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਨਾਬਾਲਗ ਨਾਲ ਛੇੜਛਾੜ ਕਰਦਾ ਹੈ।
ਜਲੰਧਰ : ਪੰਜਾਬ ਦੇ ਜਲੰਧਰ ‘ਚ 17 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੀ ਵੀਡੀਓ ਵਾਇਰਲ ਹੋਈ ਹੈ। ਗੈਂਗਰੇਪ ਕਰਨ ਵਾਲੇ ਦੋਵੇਂ ਨੌਜਵਾਨ ਵੀ ਨਾਬਾਲਗ ਹਨ। ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਬਾਲ ਘਰ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਵੀਡੀਓ ਤੋਂ ਨਵਾਂ ਖੁਲਾਸਾ ਹੋਇਆ ਹੈ ਕਿ ਇਸ ਵੀਡੀਓ ਨੂੰ ਬਣਾਉਣ ਵਾਲਾ ਤੀਜਾ ਦੋਸ਼ੀ ਵੀ ਸੀ।
ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। 35 ਸੈਕਿੰਡ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਹੁਣ ਤੀਜੇ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮੂਹਿਕ ਬਲਾਤਕਾਰ ਦੀ ਵਾਇਰਲ ਵੀਡੀਓ ‘ਚ ਨਾਬਾਲਗ ਨਾਲ ਦੋ ਨੌਜਵਾਨ ਨਜ਼ਰ ਆ ਰਹੇ ਹਨ। ਇਕ ਨੌਜਵਾਨ ਨੇ ਉਸ ਦੇ ਦੋਵੇਂ ਹੱਥ ਫੜੇ ਹੋਏ ਹਨ ਜਦਕਿ ਦੂਜਾ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਨਾਬਾਲਗ ਨਾਲ ਛੇੜਛਾੜ ਕਰਦਾ ਹੈ।
ਜਨਾਹ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਸੀ ਕਿ ਦੋਸ਼ੀਆਂ ਨੇ ਉਕਤ ਵਾਰਦਾਤ ਨੂੰ ਥਾਣਾ ਸਦਰ ਦੇ ਖੇਤਰ ‘ਚ ਪੈਂਦੇ ਰਾਮ ਜਾਨਕੀ ਨਗਰ ‘ਚ ਅੰਜਾਮ ਦਿੱਤਾ ਹੈ | ਪਿਤਾ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਉਸ ਦੀ ਬੇਟੀ ਘਰੋਂ ਆਪਣੀ ਮਾਸੀ ਦੇ ਘਰ ਖਾਣਾ ਪਹੁੰਚਾਉਣ ਗਈ ਸੀ।