ਪੰਜਾਬ ‘ਚ ਬਿਜਲੀ ਹੋਰ ਸਸਤੀ ਹੋਵੇਗੀ, ਸਰਕਾਰ ਨੇ ਖਰੀਦਿਆ ਗੋਇੰਦਵਾਲ ਥਰਮਲ ਪਲਾਂਟ

January 1, 2024 2:33 pm
Panjab Pratham News

10 ਰੁਪਏ ਦੀ ਬਜਾਏ 5 ਰੁਪਏ ਪ੍ਰਤੀ ਯੂਨਿਟ ਮਿਲੇਗੀ ਬਿਜਲੀ
ਚੰਡੀਗੜ੍ਹ : ਹੁਣ ਪੰਜਾਬ ਵਿਚ ਬਿਜਲੀ ਹੋਰ ਸਸਤੀ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਖਰੀਦ ਲਿਆ ਹੈ। ਪਾਵਰਕੌਮ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਪੁਸ਼ਟੀ ਕੀਤੀ ਹੈ। ਹੁਣ ਖਪਤਕਾਰਾਂ ਨੂੰ 10 ਰੁਪਏ ਦੀ ਬਜਾਏ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਸਰਕਾਰ ਨੇ 540 ਮੈਗਾਵਾਟ ਦਾ ਪ੍ਰਾਈਵੇਟ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। ਪਲਾਂਟ ਦਾ ਨਵਾਂ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਹੋਵੇਗਾ।