ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਪਾਕਿਸਤਾਨ ‘ਚ ਅੱਜ ਹਿੰਸਾ ਅਤੇ ਅੱਤਵਾਦ ਦੇ ਵਿਚਕਾਰ ਵੋਟਾਂ

12.69 ਕਰੋੜ ਵੋਟਰ ਬਣਾਉਣਗੇ ਸਰਕਾਰ
ਮੁੱਖ ਮੁਕਾਬਲਾ ਮੁਸਲਿਮ ਲੀਗ ‘ਐਨ’ ਅਤੇ ਪੀਪੀਪੀ ਵਿਚਕਾਰ
ਪਾਕਿਸਤਾਨ ਵਿੱਚ ਅਜੇ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਂਦੀਆਂ ਹਨ
ਨਤੀਜੇ ਵੀ ਅੱਜ ਹੀ ਆ ਜਾਣਗੇ
ਇਸਲਾਮਾਬਾਦ : ਹਿੰਸਾ ਅਤੇ ਅੱਤਵਾਦ ਦੇ ਵਿਚਕਾਰ ਪਾਕਿਸਤਾਨ ਵਿੱਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਇਸ ਵਾਰ ਚੋਣਾਂ ‘ਚ ਮੁੱਖ ਮੁਕਾਬਲਾ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ‘ਐਨ’ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਯਾਨੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚਕਾਰ ਹੈ।
ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਜੇਲ੍ਹ ਵਿੱਚ ਹਨ। ਅੱਜ ਹੋ ਰਹੀ ਚੋਣ ਵੋਟਿੰਗ ਲਈ 26 ਕਰੋੜ ਬੈਲਟ ਪੇਪਰ ਛਾਪੇ ਗਏ ਹਨ। ਜਦੋਂ ਕਿ ਕੁੱਲ 22 ਕਰੋੜ ਦੀ ਆਬਾਦੀ ਵਿੱਚੋਂ 12.69 ਕਰੋੜ ਵੋਟਰ ਨਵੀਂ ਸਰਕਾਰ ਦੀ ਚੋਣ ਕਰਨ ਲਈ ਆਪਣੇ ਮਤ ਅਧਿਕਾਰ ਦੀ ਵਰਤੋਂ ਕਰ ਰਹੇ ਹਨ।
ਭਾਰਤ ਦੇ ਉਲਟ, ਪਾਕਿਸਤਾਨ ਵਿੱਚ ਅਜੇ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਪਾਕਿਸਤਾਨ ਵਿੱਚ ਚੋਣਾਂ ਦੇ ਉਸੇ ਦਿਨ ਨਤੀਜੇ ਆਉਣ ਦੀ ਪਰੰਪਰਾ ਹੈ। ਇਸ ਰਵਾਇਤ ਅਨੁਸਾਰ ਚੋਣ ਨਤੀਜੇ ਵੀ ਅੱਜ ਹੀ ਆ ਜਾਣਗੇ।