ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਖੁਲਾਸਾ : MLA ਸੁਖਪਾਲ ਖਹਿਰਾ ਦੀ ਜਾਨ ਨੂੰ ਖ਼ਤਰਾ ?

ਚੰਡੀਗੜ੍ਹ : ਕਾਂਗਰਸੀ MLA ਸੁਖਪਾਲ ਖਹਿਰਾ ਦੀ ਜਾਨ ਨੂੰ ਖ਼ਤਰਾ ਹੈ, ਇਸ ਦਾ ਖੁਲਾਸਾ ਕਾਂਗਰਸੀ ਆਗੂਆਂ ਨੇ ਕੀਤਾ ਹੈ। ਕਾਂਗਰਸੀ ਆਗੂਆਂ ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਇਸ ਸਬੰਧੀ ਸਾਜ਼ਸ਼ ਕਰ ਰਹੇ ਹਨ।
ਕਾਂਗਰਸੀ ਲੀਡਰਾਂ ਨੇ ਖਹਿਰਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਅਸਲ ਵਿਚ ਇੰਟੈਲੀਜੈਂਸ ਇੰਨਪੁੱਟ ਤੋਂ ਬਾਅਦ ਸਵਾਲ ਚੁੱਕੇ ਜਾ ਰਹੇ ਹਨ।