ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਮੁੱਖ ਮੰਤਰੀ ਭਗਵੰਤ ਮਾਨ ਨੇ 520 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਚੰਡੀਗੜ੍ਹ : CM ਭਗਵੰਤ ਸਿੰਘ ਮਾਨ ਨੇ ਅੱਜ 520 ਉਮੀਦਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ। ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ, ਇਹ ਤੁਹਾਡੀ ਪਹਿਲੀ ਨੌਕਰੀ ਹੈ, ਤੁਸੀ ਇਥੇ ਨਹੀਂ ਰੁਕਣਾ ਹੋਰ ਪੜ੍ਹੋ ਤੇ ਤਰੱਕੀ ਕਰੋ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਸਾਨੂੰ ਪੈਰਿਸ ਜਾਂ ਕੈਲੇਫ਼ੋਰਨੀਆਂ ਦੀ ਲੋੜ ਨਹੀਂ, ਅਸੀਂ ਸਿਰਫ਼ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ।
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ, ਅਸੀਂ ਲੋਕਾਂ ਦੀਆਂ ਦੁਖ ਤਕਲੀਫ਼ਾਂ ਦੂਰ ਕਰਨ ਲਈ ਸੱਤਾ ਵਿਚ ਆਏ ਹਾਂ। ਪੰਜਾਬ ਵਿਚ ਵਿਰੋਧੀ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ। ਮਾਨ ਨੇ ਕਿਹਾ ਕਿ ਸਾਡੇ ਤੋਂ ਪਹਿਲਾਂ ਵਾਲੇ ਸਿਰਫ਼ ਆਪਣੇ ਬਾਰੇ ਹੀ ਸੋਚਦੇ ਸਨ, ਲੋਕਾਂ ਬਾਰੇ ਤਾਂ ਸੋਚਦੇ ਹੀ ਨਹੀਂ ਸਨ। ਨਾਲ ਹੀ ਕਿਹਾ ਕਿ ਖ਼ਾਲੀ ਡੱਬੇ ਇਸੇ ਲਈ ਖੜਕਦੇ ਹਨ। ਮਾਨ ਨੇ ਕਿਹਾ ਕਿ ਮੈ ਹਰ ਰੋਜ਼ ਪੰਜਾਬ ਦੀ ਤਰੱਕੀ ਲਈ ਸਾਈਨ ਕਰਦਾ ਹੈ। ਕਿਹਾ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਸਰਕਾਰੀ ਕੀਤੇ।