ਰਿਜਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਕਾਲੇ ਕੱਪੜੇ ਪਾ ਘੜਾ ਭੰਨ ਕੀਤਾ ਮਾਨ ਸਰਕਾਰ ਦਾ ਪਿੱਟ ਸਿਆਪਾ

January 20, 2024 3:53 pm
Img 20240120 Wa0088

ਜਾਅਲੀ ਐਸ ਸੀ ਬੀ ਸੀ ਸਰਟੀਫਿਕੇਟ ਧਾਰਕਾਂ ਤੇ ਮਾਨ ਸਰਕਾਰ ਮਿਹਰਬਾਨ ਕਿਉ ਸਪੱਸਟ ਕਰੇ : ਪਮਾਲੀ, ਕੁੰਭੜਾ, ਸਹੋਤਾ

ਮੋਹਾਲੀ 20 ਜਨਵਰੀ : ਐਸ ਸੀ ਬੀ ਸੀ ਮਹਾਂਪੰਚਾਇਤ ਦੇ ਝੰਡੇ ਪਿਛਲੇ ਇੱਕ ਮਹੀਨੇ ਤੋ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦੇ ਅੱਜ ਇੱਕ ਮਹੀਨਾਂ ਬੀਤਨ ਤੇ ਵੀ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਮੋਰਚੇ ਦੇ ਆਗੂਆਂ ਨੇ ਅੱਜ ਕਾਲੇ ਕੱਪੜ੍ਹੇ ਪਾ ਕੇ 7 ਫੇਸ ਦੀਆਂ ਲਾਈਟਾਂ ਤੇ ਘੜਾ ਭੰਨ ਕੇ ਮਾਨ ਸਰਕਾਰ ਦਾ ਪਿੱਟ ਸਿਆਪਾ ਕਰਕੇ ਜੰਮ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।

ਇਸ ਮੌਕੇ ਮੋਰਚੇ ਦੇ ਪ੍ਰਮੁੱਖ ਆਗੂਆਂ ਜਸਵੀਰ ਸਿੰਘ ਪਮਾਲੀ, ਬਲਵਿੰਦਰ ਸਿੰਘ ਕੁੰਭੜਾ, ਅਵਤਾਰ ਸਿੰਘ ਸਹੋਤਾ, ਰੇਸ਼ਮ ਸਿੰਘ ਕਾਹਲੋ, ਲਖਵੀਰ ਸਿੰਘ ਵਡਾਲਾ, ਗੁਰਮੁਖ ਸਿੰਘ ਢੋਲਣ ਮਾਜਰਾ, ਅਜੈਬ ਸਿੰਘ ਬਠੋਈ, ਪ੍ਰਵੀਨ ਟਾਂਕ ਨੇ ਕਿਹਾ ਕਿ ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਨਾਲ ਮਿਲੀ ਹੋਈ ਹੈ ਕਿਉਕਿ ਸਰਕਾਰ ਉਨ੍ਹਾਂ ਖਿਲਾਫ ਕਾਰਵਾਈ ਕਰਨ ਤੋ ਕੰਨੀ ਕਤਰਾ ਰਹੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦਾ ਐਸ ਸੀ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਕਿਉਕਿ ਸਰਕਾਰ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਵਿਰੁੱਧ ਕਾਨੂੰਨੀ ਕਾਰਵਾਈ ਨਹੀ ਕਰ ਰਹੀ, ਮਿਤੀ 15/07/2021 ਦਾ ਗੈਰ ਸੰਵਿਧਾਨਿਕ ਪੱਤਰ ਰੱਦ ਨਹੀ ਕਰ ਰਹੀ, 85ਵੀਂ ਸੋਧ ਨਹੀ ਲਾਗੂ ਕਰ ਰਹੀ, ਕੀਤੀ ਜਾਵੇ।

ਸੂਬੇ ਦੇ ਮਜ਼ਦੂਰਾਂ ਦੇ ਵੇਤਨ ਕੇਂਦਰ ਸਰਕਾਰ ਦੇ ਅਨੁਸਾਰ 21000 ਰੁਪਏ ਪ੍ਰਤੀ ਮਹੀਨਾ ਨਹੀ ਕਰ ਰਹੀ, ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਕਾਲਰਸਿਪ ਦੀਆਂ ਵੱਖ ਵੱਖ ਸਕੀਮਾਂ ਤਹਿਤ ਪਾਸ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਡਿਗਰੀਆਂ ਅਤੇ ਡੀ ਐਮ ਸੀ ਜਾਰੀ ਨਹੀ ਕਰਵਾ ਰਹੀ, ਪੋਸਟ ਮੈਟ੍ਰਿਕ ਸਕੀਮ ਨੂੰ ਇੰਨ ਬਿੰਨ ਨਹੀ ਲਾਗੂ ਕਰ ਰਹੀ, ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਕਾਲਰਸਿਪ ਦੇ ਨਾਮ ਉਪਰ ਹੋਈ ਘਪਲੇਬਾਜੀ ਦੀ ਜਾਂਚ ਨਹੀ ਕਰਵਾ ਰਹੀ, ਐਸ ਸੀ ਬੀ ਸੀ ਵਰਗ ਦੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਸਾਰੇ ਕਰਜੇ ਮੁਆਫ ਨਾਹ ਕਰ ਰਹੀ, ਐਸ ਸੀ ਐਸ ਟੀ ਐਕਟ ਨੂੰ ਇੰਨ ਬਿੰਨ ਲਾਗੂ ਨਹੀ ਕਰ ਰਹੀ ,) ਆਰ ਟੀ ਈ ਐਕਟ 2009 ਨੂੰ ਇੰਨ ਬਿੰਨ ਲਾਗੂ Ñਨਹੀ ਕਰ ਰਹੀ, ਨਰੇਗਾ ਵਰਕਰਾਂ ਨੂੰ ਕਾਨੂੰਨ/ਨਿਯਮਾਂ ਤਹਿਤ 100 ਦਿਨਾਂ ਦਾ ਗਾਰੰਟਿਡ ਰੁਜਗਾਰ ਨਹੀ ਦੇ ਰਹੀ, ਨਰੇਗਾ ਤਹਿਤ ਕੰਮ ਕਰਦੇ ਸਮੇ ਜੇਕਰ ਕਿਸੇ ਵਰਕਰ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਵਾਰ ਨੂੰ 10 ਲੱਖ ਦਾ ਮੁਆਵਜਾ ਦੇਣ ਅਤੇ ਐਸ ਸੀ ਕੈਟਾਗਿਰੀ ਦੀ ਆਮਦਨ ਹੱਦ 2.5 ਲੱਖ ਤੋ ਵੱਧਾ ਕੇ 8 ਲੱਖ ਕਰਨ ਵਿੱਚ ਆਨਕਾਨੀ ਕਰ ਰਹੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਮੋਰਚੇ ਦੀਆਂ ਮੰਗਾਂ ਵੱਲ ਧਿਆਨ ਨਾਲ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਖਿਲਾਫ ਪੂਰੇ ਸੂਬੇ ਅੰਦਰ ਪ੍ਰੋਗਰਾਮ ਉਲੀਕੇ ਜਾਣਗੇ।

ਇਸ ਸਮੇ ਤਰਸੇਮ ਲਾਲ ਚੁੰਬਰ ਫਗਵਾੜਾ, ਜਰਨੈਲ ਸਿੰਘ ਖੱਟੜਾ ਲੁਧਿਆਣਾ, ਚੇਅਰਮੈਨ ਰਘਵੀਰ ਸਿੰਘ ਬਡਲਾ, ਬਲਜੀਤ ਸਿੰਘ ਸਲਾਣਾ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ, ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਸੈਂਪਲਾ, ਸਿਮਰਨਜੀਤ ਸਿੰਘ ਸੈਂਕੀ, ਹਰਭਜਨ ਸਿੰਘ ਬਜਹੇੜੀ, ਅਜੀਤ ਸਿੰਘ ਮੋਹਾਲੀ, ਰਿਸ਼ੀ ਰਾਜ, ਤਰਸੇਮ ਚੁੱਬਰ, ਸਿਮਰਨਜੀਤ ਸ਼ੈਂਕੀ, ਪੁਸ਼ਪਿੰਦਰ ਕੁਮਾਰ, ਮੇਜਰ ਸਿੰਘ ਮਾਣਕੀ, ਹਰਕਾਦਾਸ ਜੀ, ਬਲਵਿੰਦਰ ਸਿੰਘ ਮੱਕੜਿਆ, ਬਲਵਿੰਦਰ ਗਿੱਲ, ਮਨਜੀਤ ਸਿੰਘ ਮੇਵਾ, ਕਰਮਜੀਤ ਸਿੰਘ ਐਨੋ, ਮੁਖਤਿਆਰ ਸਿੰਘ ਕਕਰਾਲਾ, ਬਲਵਿੰਦਰ ਸਿੰਘ ਨਰੇਗਾ ਫਰੰਟ, ਗੁਰਬਖਸ ਸਿੰਘ ਬਠੋਈ, ਪੁਸਪਿੰਦਰ ਕੁਮਾਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ ਕਕਰਾਲੀ, ਅਜੀਤ ਸਿੰਘ, ਰਤਨ ਲਾਲ, ਆਰੁਣ, ਸੁਰਿੰਦਰ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ ਕੁੰਭੜਾ, ਰੂਪ ਸਿੰਘ, ਜਸਪਾਲ ਜੱਸਲ, ਮੋਹਣ ਸਿੰਘ ਚੁੰਨੀ ਨੰਬਰਦਾਰ, ਅਨਿਲ, ਅਮਰੀਕ ਸਿੰਘ, ਬੀਰਪਾਲ, ਸਿਮਰਨਜੋਤ ਕੌਰ ਬਡਾਲਾ, ਰਣਜੀਤ ਕੌਰ, ਸੁਖਦੇਵ ਸਿੰਘ ਚੱਪੜਚਿੜੀ, ਰਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਬੀ ਸੀ ਸੈਲ ਮੋਹਾਲੀ, ਬਲਜੀਤ ਸਿੰਘ ਅਤੇ ਰਾਹੁਲ ਤੇਜਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੋਰਚੇ ਦੇ ਆਗੂ ਅਤੇ ਮੈਂਬਰ ਆਦਿ ਹਾਜਰ ਸਨ।