ਭਾਨਾ ਸਿੱਧੂ ਨਾਲ ਧੱਕਾ ਕੀਤਾ ਜਾ ਰਿਹੈ : ਸਾਬਕਾ CM ਚੰਨੀ

January 29, 2024 2:44 pm
Panjab Pratham News

ਕਿਹਾ, ਸਰਕਾਰ ਖਿਲਾਫ ਬੋਲਣ ‘ਤੇ ਮਿਲੀ ਸਜ਼ਾ
ਪੁਲਿਸ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ
ਚੰਨੀ ਨੇ ਕਿਹਾ ਕਿ ਮਾਨ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਗਰਭਵਤੀ ਹੈ। ਮਾਰਚ ਦੇ ਮਹੀਨੇ ਉਨ੍ਹਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ। ਘਰ ਵਿੱਚ ਖੁਸ਼ੀਆਂ ਲਿਆਉਣਾ ਚੰਗੀ ਗੱਲ ਹੈ, ਪਰ ਲੋਕਾਂ ਨੂੰ ਦੱਸਣਾ ਕਿੰਨਾ ਜ਼ਰੂਰੀ ਹੈ ਕਿ ਲਿੰਗ ਜਾਂਚ ਨਹੀਂ ਕੀਤੀ ਗਈ। ਲਿੰਗ ਜਾਂਚ ਦੀ ਕਈ ਸਾਲਾਂ ਤੋਂ ਮਨਾਹੀ ਹੈ। ਫਿਰ ਮੁੱਖ ਮੰਤਰੀ ਅਜਿਹਾ ਕਿਉਂ ਕਹਿ ਰਹੇ ਹਨ, ਇਸ ਦਾ ਕੀ ਮਤਲਬ ਹੈ?
ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਹੱਕ ਵਿੱਚ ਡਟ ਗਏ ਹਨ। ਚੰਨੀ ਨੇ ਇਕ ਨਿੱਜੀ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਸਰਕਾਰ ਕਾਰਵਾਈ ਕਰ ਰਹੀ ਹੈ। ਭਾਨਾ ਸਿੱਧੂ ਲੋਕਾਂ ਦੀ ਮਦਦ ਕਰਦਾ ਹੈ। ਕਈ ਵਾਰ ਉਹ ਪੰਜਾਬ ਸਰਕਾਰ ਖਿਲਾਫ ਵੀ ਭਾਵੁਕ ਹੋ ਕੇ ਕੁਝ ਬੋਲਿਆ ਹੋਵੇਗਾ। ਇਸੇ ਕਾਰਨ ਹੁਣ ਸਰਕਾਰ ਭਾਣਾ ਸਿੱਧੂ, ਲੱਖਾ ਸਿਡਾਨਾ ਅਤੇ ਹੋਰ ਸਿਆਸੀ ਆਗੂਆਂ ‘ਤੇ ਝੂਠੇ ਕੇਸ ਦਰਜ ਕਰ ਰਹੀ ਹੈ।

ਚੰਨੀ ਨੇ ਕਿਹਾ ਕਿ ਜੇਕਰ ਕਿਸੇ ਇਕ ਮਾਮਲੇ ਵਿਚ ਜ਼ਮਾਨਤ ਹੋ ਜਾਂਦੀ ਹੈ ਤਾਂ ਸਰਕਾਰ ਉਸ ਵਿਅਕਤੀ ਨੂੰ ਕਿਸੇ ਹੋਰ ਫਰਜ਼ੀ ਕੇਸ ਵਿਚ ਫਸਾਉਂਦੀ ਹੈ। ਇਸ ਤਰ੍ਹਾਂ ਦਾ ਦਬਾਅ ਜ਼ਿਆਦਾ ਦੇਰ ਨਹੀਂ ਚੱਲੇਗਾ। ਚੰਨੀ ਨੇ ਕਿਹਾ ਕਿ ਜੇਕਰ 26 ਜਨਵਰੀ ਦੇ ਜਸ਼ਨਾਂ ਦੀ ਗੱਲ ਕਰੀਏ ਤਾਂ ਇਸ ਦਿਨ ਮੁੱਖ ਮੰਤਰੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ, ਸਰਕਾਰ ਦੀਆਂ ਪ੍ਰਾਪਤੀਆਂ, ਆਰਥਿਕ ਸਥਿਤੀ, ਰੁਜ਼ਗਾਰ ਆਦਿ ਬਾਰੇ ਗੱਲ ਕਰਨੀ ਚਾਹੀਦੀ ਹੈ। ਪਰ, ਸੀਐਮ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਦੀਆਂ ਪ੍ਰਾਪਤੀਆਂ ਗਿਣ ਰਹੇ ਹਨ।