ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਅਰਵਿੰਦ ਕੇਜਰੀਵਾਲ ਦੀ ਅੱਜ ਹੋ ਸਕਦੀ ਹੈ ਗ੍ਰਿਫਤਾਰੀ

ਇਸ ਸਬੰਧੀ ਈਡੀ ਨੇ ਆਪਣੀਆਂ ਦਲੀਲਾਂ ਦਿੱਤੀਆਂ ਸਨ। ਜਿਸ ਤੋਂ ਬਾਅਦ ਸੁਣਵਾਈ ਅੱਜ 7 ਫਰਵਰੀ ਲਈ ਤੈਅ ਕੀਤੀ ਗਈ। ਅੱਜ ਜਦੋਂ ਈਡੀ ਦੇ ਅਧਿਕਾਰੀ ਅਦਾਲਤ ਵਿੱਚ ਪੁੱਜੇ ਤਾਂ
ਨਵੀਂ ਦਿੱਲੀ : ਈਡੀ ਵੱਲੋਂ ਵਾਰ-ਵਾਰ ਭੇਜੇ ਗਏ ਸੰਮਨਾਂ ਦਾ ਜਵਾਬ ਨਾ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਈਡੀ ਦੀ ਸ਼ਿਕਾਇਤ ’ਤੇ ਅੱਜ ਸ਼ਾਮ 4 ਵਜੇ ਰੌਜ਼ ਐਵੇਨਿਊ ਅਦਾਲਤ ਵਿੱਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ 3 ਫਰਵਰੀ ਨੂੰ ਅਦਾਲਤ ‘ਚ ਈਡੀ ਦੀ ਅਰਜ਼ੀ ‘ਤੇ ਸੁਣਵਾਈ ਹੋਈ ਸੀ।
ਇਸ ਸਬੰਧੀ ਈਡੀ ਨੇ ਆਪਣੀਆਂ ਦਲੀਲਾਂ ਦਿੱਤੀਆਂ ਸਨ। ਜਿਸ ਤੋਂ ਬਾਅਦ ਸੁਣਵਾਈ ਅੱਜ 7 ਫਰਵਰੀ ਲਈ ਤੈਅ ਕੀਤੀ ਗਈ। ਅੱਜ ਜਦੋਂ ਈਡੀ ਦੇ ਅਧਿਕਾਰੀ ਅਦਾਲਤ ਵਿੱਚ ਪੁੱਜੇ ਤਾਂ ਜੱਜ ਨੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਕੋਈ ਹੋਰ ਦਲੀਲ ਹੈ, ਜਿਸ ‘ਤੇ ਈਡੀ ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੀਆਂ ਦਲੀਲਾਂ ਦੇ ਚੁੱਕੇ ਹਨ।
ਜੇਕਰ ਕੋਈ ਸਪੱਸ਼ਟੀਕਰਨ ਹੁੰਦਾ ਹੈ ਤਾਂ ਏਐਸਜੀ ਐਸਵੀ ਰਾਜੂ ਅਦਾਲਤ ਵਿੱਚ ਵੀਸੀ ਨਾਲ ਜੁਆਇਨ ਕਰਨਗੇ। ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ ਅਤੇ ਅੱਜ ਚਾਰ ਵਜੇ ਅਦਾਲਤ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਏਗੀ। ਅਰਵਿੰਦ ਕੇਜਰੀਵਾਲ ਦੀ ਤਰਫੋਂ ਅੱਜ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।
ਦਿੱਲੀ ਦੇ ਮੰਤਰੀ ਆਤਿਸ਼ੀ ਕਹਿੰਦੇ ਹਨ, “ਭਾਜਪਾ ਅਤੇ ਪੀਐਮ ਮੋਦੀ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਚਾਹੁੰਦੇ ਹਨ। ਹੁਣ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਿਨਾਂ ਕਿਸੇ ਕੇਸ ਜਾਂ ਈਸੀਆਈਆਰ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ।” ਕੀ ਇਹ ਪ੍ਰਮੁੱਖ ਜਾਂਚ ਏਜੰਸੀ ਹੈ?…ਅੱਜ, ਈਡੀ ਦੀ ਵਰਤੋਂ ਸਿਰਫ਼ ਉਨ੍ਹਾਂ (ਭਾਜਪਾ) ਦੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹਨ…”