ਐਂਡੇਵਰ ਕਾਰ ਨੇ ਦੋ ਨੌਜਵਾਨਾਂ ਨੂੰ ਦਰੜਿਆ, ਇਕ ਦੀ ਮੌਤ, ਪੁਲਿਸ ਵਾਲਾ ਵੀ ਜ਼ਖ਼ਮੀ

January 28, 2024 4:37 pm
Img 20240128 Wa0142

ਇਹ ਗੱਡੀ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਸੀ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਵਿੱਕੀ (33) ਵਾਸੀ ਸ਼ੇਰਪੁਰ (ਲੁਧਿਆਣਾ) ਵਜੋਂ ਹੋਈ ਹੈ। 

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਤੜਕੇ 3 ਵਜੇ ਇੱਕ ਐਂਡੇਵਰ ਕਾਰ ਨੇ ਦੋ ਨੌਜਵਾਨਾਂ ਅਤੇ ਇੱਕ ਪੁਲਿਸ ਏਐਸਆਈ ਨੂੰ ਕੁਚਲ ਦਿੱਤਾ। ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਏਐਸਆਈ ਅਤੇ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਗੱਡੀ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਸੀ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਵਿੱਕੀ (33) ਵਾਸੀ ਸ਼ੇਰਪੁਰ (ਲੁਧਿਆਣਾ) ਵਜੋਂ ਹੋਈ ਹੈ। ਉਹ ਸ਼ਹਿਰ ਵਿੱਚ ਕੋਰੀਅਰ ਦਾ ਕੰਮ ਕਰਦਾ ਸੀ। ਉਹ ਅਜੇ ਅਣਵਿਆਹਿਆ ਸੀ।

ਰਾਤ ਨੂੰ ਉਹ ਆਪਣੇ ਦੋਸਤ ਰਾਹੁਲ ਨਾਲ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਢੋਲੇਵਾਲ ਪੁਲ ‘ਤੇ ਕੁਝ ਸ਼ਰਾਰਤੀ ਅਨਸਰ ਪੈਦਲ ਜਾ ਰਹੇ ਵਿਅਕਤੀ ਨੂੰ ਲੁੱਟ ਰਹੇ ਸਨ। ਹਰਦੀਪ ਨੇੜਲੀ ਜਨਕਪੁਰੀ ਚੌਂਕੀ ‘ਤੇ ਜਾ ਕੇ ਰਾਹਗੀਰਾਂ ਦੀ ਮਦਦ ਕੀਤੀ।

ਏ.ਐੱਸ.ਆਈ.ਜਸਬੀਰ ਸਿੰਘ ਨੂੰ ਆਪਣੀ ਗੱਡੀ ‘ਚ ਬਿਠਾ ਕੇ ਮੌਕੇ ‘ਤੇ ਲਿਆਂਦਾ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੁਟੇਰੇ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਲੁੱਟ ਦਾ ਸ਼ਿਕਾਰ ਹੋਏ ਪੈਦਲ ਯਾਤਰੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਲੁਧਿਆਣਾ ਬੱਸ ਸਟੈਂਡ ਤੋਂ ਇੱਕ ਐਂਡੀਵਰ ਕਾਰ ਤੇਜ਼ ਰਫ਼ਤਾਰ ਨਾਲ ਆ ਗਈ। ਇਹ ਕਾਰ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਜਾ ਟਕਰਾਈ, ਫਿਰ ਏਐਸਆਈ, ਹਰਦੀਪ ਅਤੇ ਰਾਹੁਲ ਨੂੰ ਕੁਚਲ ਦਿੱਤਾ।

ਇਸ ਕਾਰਨ ਹਰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਏਐਸਆਈ ਦੇ ਸਿਰ ’ਤੇ ਸੱਟ ਲੱਗੀ ਅਤੇ ਰਾਹੁਲ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਜ਼ਖਮੀ ਰਾਹੁਲ ਨੇ ਦੱਸਿਆ ਕਿ ਮੌਕੇ ‘ਤੇ ਹੀ ਐਂਡੀਵਰ ਡਰਾਈਵਰ ਕਾਰ ਦਾ ਸਨਰੂਫ ਖੋਲ੍ਹ ਕੇ ਬਾਹਰ ਨਿਕਲਿਆ। ਉਹ ਔਡੀ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ।