ਤਰਨ ਤਾਰਨ ਵਿਚ ਗਰਭਵਤੀ ਔਰਤ ਦੇ ਮੁੰਹ ‘ਤੇ ਗੋਲੀ ਮਾਰ ਕੇ ਕੀਤਾ ਕਤਲ

January 7, 2024 4:20 pm
Panjab Pratham News

ਪੱਟੀ : ਅੱਜ ਪੰਜਾਬ ਦੇ ਤਰਨ ਤਾਰਨ ਵਿਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ। ਇਹ ਝਗੜਾ ਪੁਰਾਣੀ ਰੰਜ਼ਸ਼ ਦਾ ਹੈ ਅਤੇ ਮ੍ਰਿਤਕ ਔਰਤ ਦਾ ਮੁਲਜ਼ਮ ਨਾਲ ਝਗੜਾ ਚਲ ਰਿਹਾ ਸੀ।

ਅਸਲ ਵਿਚ ਤਰਨ ਤਾਰਨ ਦੇ ਪੱਟੀ ਇਲਾਕੇ ਤੋਂ ਇਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਨੇ ਕਿਸੇ ਦੇ ਘਰ ਵਿਚ ਦਾਖ਼ਲ ਹੋ ਕੇ ਪੁਰਾਣੀ ਰੰਜ਼ਸ਼ ਤਹਿਤ ਇਕ ਗਰਭਵਤੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਧਿਰਾਂ ਦੀ ਪਹਿਲਾਂ ਬਹਿਸ ਹੁੰਦੀ ਹੈ ਅਤੇ ਫਿਰ ਖਿਚਧੂਹ ਇਸ ਦੌਰਾਨ ਨੋਜਵਾਨ ਗੋਲੀ ਚਲਾ ਦਿੰਦਾ ਹੈ ਅਤੇ ਗੋਲੀ ਔਰਤ ਦੇ ਮੁੰਹ ਉਤੇ ਵੱਜਦੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ।

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ।

ਅਸਲ ਵਿਚ ਪੰਜਾਬ ਦੇ ਤਰਨਤਾਰਨ ਵਿੱਚ ਇੱਕ ਗਰਭਵਤੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੁਝ ਦਿਨ ਪਹਿਲਾਂ ਔਰਤ ਦੇ ਪਤੀ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ। ਐਤਵਾਰ ਨੂੰ ਬਦਮਾਸ਼ਾਂ ਨੇ ਘਰ ‘ਚ ਦਾਖਲ ਹੋ ਕੇ ਔਰਤ ਦੇ ਸਿਰ ‘ਚ ਗੋਲੀ ਮਾਰ ਦਿੱਤੀ।

ਮ੍ਰਿਤਕਾ ਦੀ ਪਛਾਣ ਪੱਟੀ ਦੇ ਵਾਰਡ ਨੰਬਰ 2 ਦੀ ਰਹਿਣ ਵਾਲੀ ਸੁਨੀਤਾ (30) ਵਜੋਂ ਹੋਈ ਹੈ। ਉਹ 4 ਮਹੀਨੇ ਦੀ ਗਰਭਵਤੀ ਸੀ।

ਸੁਨੀਤਾ ਦੀ ਸੱਸ ਨੇ ਦੱਸਿਆ ਕਿ ਉਸ ਦੇ ਪੁੱਤਰ ਰਾਜਾ ਦੀ ਬੌਬੀ ਨਾਲ ਲੜਾਈ ਹੋ ਗਈ ਸੀ। ਸ਼ਨੀਵਾਰ ਸ਼ਾਮ ਨੂੰ ਬੇਟੇ ਅਤੇ ਬੌਬੀ ਵਿਚਕਾਰ ਸਮਝੌਤਾ ਹੋਇਆ। ਐਤਵਾਰ ਦੁਪਹਿਰ ਨੂੰ ਬੌਬੀ ਆਪਣੇ ਸਾਥੀ ਨਾਲ ਉਨ੍ਹਾਂ ਦੇ ਘਰ ਦਾਖਲ ਹੋਇਆ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਰਾਜਾ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀ ਸੁਨੀਤਾ ਦੇ ਸਿਰ ਵਿੱਚ ਲੱਗੀ। ਸੁਨੀਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਰਾਜਾ ਅਤੇ ਬੌਬੀ ਦੇ ਘਰ ਇਕੱਠੇ ਹਨ। ਬੀਤੇ ਦਿਨ ਵੀ ਦੋਵਾਂ ਵਿਚਾਲੇ ਲੜਾਈ ਹੋਈ ਸੀ। ਐਤਵਾਰ ਸਵੇਰੇ 12 ਵਜੇ ਦੇ ਕਰੀਬ ਦੋਨੋਂ ਫਿਰ ਲੜ ਪਏ। ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਇੱਟਾਂ ਰੋੜੇ ਚਲਾਏ। ਇਸ ਦੌਰਾਨ ਦੂਜੀ ਧਿਰ ਨੇ ਰਾਜਾ ਦੀ ਪਤਨੀ ਸੁਨੀਤਾ ਨੂੰ ਗੋਲੀ ਮਾਰ ਦਿੱਤੀ।