ਮੁਹਾਲੀ ਵਿਚ ਰਿੰਦਾ ਗੈਂਗ ਦੇ ਗੈਂਗਸਟਰ ਦਾ ਵੱਡਾ ਐਨਕਾਊਂਟਰ

January 4, 2024 5:51 pm
Breaking

ਮੋਹਾਲੀ : ਅੱਜ ਇਕ ਵਾਰ ਫਿਰ ਤੋਂ ਮੋਹਾਲੀ ਵਿਚ ਠਾਹ ਠਾਹ ਦੀ ਆਵਾਜ਼ ਸੁਨਣ ਨੂੰ ਮਿਲੀ। ਦਰਅਸਲ ਅੱਜ ਇਕ ਵਾਰ ਫਿਰ ਤੋਂ ਪੰਜਾਬ ਪੁਲਿਸ ਨੇ ਇਕ ਬਦਮਾਸ਼ ਦਾ ਐਨਕਾਉਂਟਰ ਕਰ ਦਿੱਤਾ। ਅਸਲ ਵਿਚ ਅੱਜ ਪੰਜਾਬ ਦੀ ਬਟਾਲਾ ਅਤੇ ਮੋਹਾਲੀ ਪੁਲਿਸ ਨੇ ਮਿਲ ਕੇ ਇਕ ਐਨਕਾਊਂਟਰ ਕੀਤਾ। ਇਸ ਦੌਰਾਨ ਬਦਮਾਸ਼ ਸ਼ਰਨਜੀਤ ਸਿੰਘ ਸੰਨੀ ਦੀ ਲੱਤ ਵਿਚ ਗੋਲੀ ਲੱਗੀ। ਇਹ ਬਦਮਾਸ਼ ਅਤਿਵਾਦੀ ਰਿੰਦਾ ਦਾ ਗੁਰਗਾ ਸੀ। ਇਹ ਵੀ ਦਸ ਦਈਏ ਕਿ ਇਹ ਪੁਲਿਸ ਮੁਕਾਬਲਾ ਮੋਹਾਲੀ ਦੇ ਇਲਾਕੇ ਬਲੌਗੀ ਦੀ ਗਊਸ਼ਾਲਾ ਨੇੜੇ ਹੋਇਆ।