ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਅੰਮ੍ਰਿਤਸਰ ਦੇ 2 ਨੌਜਵਾਨਾਂ ਨੂੰ ਸ੍ਰੀਨਗਰ ਵਿਚ ਅਤਿਵਾਦੀਆਂ ਨੇ ਕੀਤਾ ਕਤਲ

ਇਸ ਦੌਰਾਨ ਅੰਮ੍ਰਿਤਸਰ ਦੇ ਚਮਿਆਰੀ ਵਾਸੀ ਅੰਮ੍ਰਿਤਪਾਲ (31) ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਗੁਆਂਢੀ ਰੋਹਿਤ (25) ਜ਼ਖ਼ਮੀ ਹਾਲਤ ਵਿੱਚ ਸ੍ਰੀਨਗਰ ਦੇ
ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਦੇ ਛੋਟੇ ਜਿਹੇ ਪਿੰਡ ਚਮਿਆਰੀ ਦੇ ਦੋ ਨੌਜਵਾਨ, ਜੋ ਕਿ ਦੋਹਰੀ ਦਿਹਾੜੀ ਕਮਾਉਣ ਅਤੇ ਬਰਫਬਾਰੀ ਦੇਖਣ ਸ਼੍ਰੀਨਗਰ ਗਏ ਸਨ, ਅੱਤਵਾਦੀ ਟਾਰਗੇਟ ਕਿਲਿੰਗ ਦਾ ਸ਼ਿਕਾਰ ਹੋ ਗਏ। ਦੋਵੇਂ ਸ਼੍ਰੀਨਗਰ ਦੇ ਹੇਠਲੇ ਇਲਾਕੇ ਸ਼ਹੀਦ ਗੰਜ ਸਥਿਤ ਹੱਬਾ ਕਦਲ ਤੋਂ ਸ਼ਾਮ 7 ਵਜੇ ਡਰਾਈ ਫਰੂਟ ਦੀ ਦੁਕਾਨ ਤੋਂ ਕਿਰਾਏ ‘ਤੇ ਲਏ ਕਮਰੇ ਵੱਲ ਜਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਦੋਵਾਂ ਨੂੰ ਏਕੇ-47 ਰਾਈਫਲਾਂ ਨਾਲ ਬਹੁਤ ਹੀ ਨੇੜਿਓਂ ਮਾਰ ਦਿੱਤਾ।
ਇਸ ਦੌਰਾਨ ਅੰਮ੍ਰਿਤਸਰ ਦੇ ਚਮਿਆਰੀ ਵਾਸੀ ਅੰਮ੍ਰਿਤਪਾਲ (31) ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਗੁਆਂਢੀ ਰੋਹਿਤ (25) ਜ਼ਖ਼ਮੀ ਹਾਲਤ ਵਿੱਚ ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਵਿੱਚ ਦਾਖ਼ਲ ਹੈ। ਜਿੱਥੇ ਸਵੇਰੇ ਉਸ ਦੀ ਮੌਤ ਹੋ ਗਈ। ਰਾਤ 11 ਵਜੇ ਸੂਚਨਾ ਮਿਲਣ ਤੋਂ ਬਾਅਦ ਰੋਹਿਤ ਅਤੇ ਅੰਮ੍ਰਿਤਪਾਲ ਦਾ ਪਰਿਵਾਰ ਸ੍ਰੀਨਗਰ ਲਈ ਰਵਾਨਾ ਹੋ ਗਿਆ। ਰੋਹਿਤ ਅਤੇ ਗੁਆਂਢੀ ਅੰਮ੍ਰਿਤਪਾਲ ਦੇ ਘਰ ਹਰ ਕੋਈ ਰੋ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਪਿਛਲੇ 4-5 ਸਾਲਾਂ ਤੋਂ ਸ੍ਰੀਨਗਰ ਜਾ ਰਿਹਾ ਸੀ। ਇੱਥੇ ਉਸਨੂੰ 600 ਰੁਪਏ ਦਿਹਾੜੀ ਮਿਲਦੀ ਸੀ ਅਤੇ ਸ੍ਰੀਨਗਰ ਵਿੱਚ ਉਸਨੂੰ 1500 ਰੁਪਏ ਮਿਲਦੇ ਸਨ। ਇਹੀ ਕਾਰਨ ਹੈ ਕਿ ਉਸ ਨੇ ਪੰਜਾਬ ਨਾਲੋਂ ਸ੍ਰੀਨਗਰ ਵਿੱਚ ਰਹਿ ਕੇ ਪੈਸਾ ਕਮਾਉਣਾ ਬਿਹਤਰ ਸਮਝਿਆ। ਉਹ 6 ਤੋਂ 8 ਮਹੀਨੇ ਸ੍ਰੀਨਗਰ ਵਿੱਚ ਰਹਿ ਕੇ ਰੋਜ਼ਗਾਰ ਕਮਾ ਕੇ ਸਰਦੀਆਂ ਤੋਂ ਪਹਿਲਾਂ ਅੰਮ੍ਰਿਤਸਰ ਵਾਪਸ ਆ ਜਾਂਦਾ ਸੀ।