2 ਦਿਨ ਪਹਿਲਾਂ ਪੰਜਾਬ ਪੁਲਿਸ ਦੇ ਡੀਐਸਪੀ ਬਣੇ ਖਿਡਾਰੀ ਖਿਲਾਫ FIR

February 6, 2024 5:08 pm
Img 20240206 Wa0107

ਜਲੰਧਰ : ਦੋ ਦਿਨ ਪਹਿਲਾਂ ਪੰਜਾਬ ਵਿੱਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਉੱਤੇ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਹੈਦਰਾਬਾਦ ਦੀ ਰਹਿਣ ਵਾਲੀ ਲੜਕੀ ਦਾ ਦੋਸ਼ ਹੈ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਫਸਾਇਆ ਅਤੇ ਫਿਰ ਵਿਆਹ ਦੇ ਬਹਾਨੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ।

ਵਰੁਣ ਖਿਲਾਫ ਬੈਂਗਲੁਰੂ ‘ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਛਾਪੇਮਾਰੀ ਕਰਨ ਲਈ ਬੈਂਗਲੁਰੂ ਪੁਲਸ ਦੀ ਟੀਮ ਪੰਜਾਬ ਅਤੇ ਹਿਮਾਚਲ ਪਹੁੰਚ ਚੁੱਕੀ ਹੈ।

ਹਾਲਾਂਕਿ ਪੰਜਾਬ ਪੁਲਿਸ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰੁਣ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਵਰੁਣ ਦੇ ਪਿਤਾ ਨੇ ਕਿਹਾ ਕਿ ਲੜਕੀ ਉਨ੍ਹਾਂ ਦੇ ਬੇਟੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹਾਕੀ ਟੀਮ ਦੇ ਡਿਫੈਂਡਰ ਵਰੁਣ ਨੂੰ ਐਤਵਾਰ (4 ਫਰਵਰੀ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਦਾ ਨਿਯੁਕਤੀ ਪੱਤਰ ਸੌਂਪਿਆ। ਉਸ ਦਾ ਜਨਮ ਹਿਮਾਚਲ ਵਿੱਚ ਹੋਇਆ ਸੀ, ਪਰ ਹੁਣ ਉਹ ਆਪਣੇ ਪਰਿਵਾਰ ਨਾਲ ਜਲੰਧਰ ਵਿੱਚ ਰਹਿੰਦਾ ਹੈ। ਉਹ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਿਹਾ ਹੈ।