ਰਾਜਸਥਾਨ ਵਿੱਚ ਸੱਤਾ ਪਰਿਵਰਤਨ ਦੇ ਨਾਲ ਹੀ ਬੁਲਡੋਜ਼ਰ ਗਰਜਣ ਲੱਗ ਪਿਆ

December 28, 2023 6:51 pm
Panjab Pratham News

ਜੈਪੁਰ : ਰਾਜਸਥਾਨ ਵਿੱਚ Police ਦੀ ਸੂਚਨਾ ‘ਤੇ ਜੈਪੁਰ ਗ੍ਰੇਟਰ ਨਗਰ ਨਿਗਮ ਨੇ ਸੁੰਦਰ ਨਗਰ ਖਾਟੀਪੁਰਾ ‘ਚ ਗੋਗਾਮੇਡੀ ਸ਼ੂਟਰ ਰੋਹਿਤ ਰਾਠੌੜ ਦੇ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਹੈ।

ਦੱਸ ਦਈਏ ਕਿ ਰੋਹਿਤ ਸਿੰਘ ਸੁਖਦੇਵ ਸਿੰਘ ਗੋਗਾਮੇਦੀ ਕਤਲ ਕਾਂਡ ਦਾ ਮੁਲਜ਼ਮ ਹੈ। ਪੁਲੀਸ ਨੇ ਰੋਹਿਤ ਸਿੰਘ ਅਤੇ ਫ਼ੌਜੀ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਪੂਰੇ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ NIA ਕਰ ਰਹੀ ਹੈ। ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਕਤਲ ਕਾਂਡ ਦੇ ਸ਼ੂਟਰ ਰੋਹਿਤ ਸਿੰਘ ਰਾਠੌਰ ਵੱਲੋਂ ਜੈਪੁਰ ਦੇ ਖਾਟੀਪੁਰਾ ਇਲਾਕੇ ਦੀ ਸੁੰਦਰਬਨ ਕਲੋਨੀ ਵਿੱਚ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਵੀਰਵਾਰ ਨੂੰ ਗ੍ਰੇਟਰ ਨਗਰ ਨਿਗਮ ਨੇ ਢਾਹ ਦਿੱਤਾ।

ਇਸ ਮੌਕੇ ਭਾਰੀ ਪੁਲਿਸ ਫੋਰਸ ਮੌਜੂਦ ਸੀ। ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਜੈਪੁਰ ਦੇ ਸ਼ਿਆਮ ਨਗਰ ਇਲਾਕੇ ‘ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ‘ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਸੀ, ਜੋ ਗੱਲਬਾਤ ਕਰਨ ਦੇ ਬਹਾਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋਏ ਸਨ।