ਪਾਕਿਸਤਾਨ ਵਿਚ ਧਮਾਕੇ ਦੌਰਾਨ 5 ਪੁਲਿਸ ਮੁਲਾਜ਼ਮਾਂ ਦੀ ਮੌਤ

January 8, 2024 3:33 pm
Breaking

ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਸੋਮਵਾਰ ਨੂੰ ਇਕ ਬੰਬ ਧਮਾਕੇ ’ਚ ਪੰਜ ਪੁਲਸ ਕਰਮਚਾਰੀ ਮਾਰੇ ਗਏ ਹਨ। ਧਮਾਕੇ ’ਚ 20 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਹ ਹਮਲਾ ਪੁਲਿਸ ਸੁਰੱਖਿਆ ਦਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬਾਜੌਰ ਜ਼ਿਲ੍ਹੇ ਵਿੱਚ ਪੋਲੀਓ ਰੋਕੂ ਮੁਹਿੰਮ ਵਿੱਚ ਡਿਊਟੀ ’ਤੇ ਤਾਇਨਾਤ ਪੁਲੀਸ ਟੀਮ ਨੂੰ ਇੱਕ ਟਰੱਕ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਆਈਈਡੀ ਧਮਾਕੇ ਵਿੱਚ ਪੰਜ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਬਜੌਰ ਦੇ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਥਾਂ ’ਤੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਬਾਜੌਰ ਦਾ ਮਾਮੁੰਦ ਇਲਾਕਾ ਹੈ ਅਤੇ ਇਹ ਇਲਾਕਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ।