ਜਾਪਾਨ ਵਿਚ ਹਵਾਈ ਅੱਡੇ ‘ਤੇ ਦੋ ਜਹਾਜ਼ ਟਕਰਾਏ

January 16, 2024 7:41 pm
ਜਾਪਾਨ ਵਿਚ ਹਵਾਈ ਅੱਡੇ 'ਤੇ ਦੋ ਜਹਾਜ਼ ਟਕਰਾਏ

ਟੋਕੀਓ : ਜਾਪਾਨ ਦੇ ਇੱਕ ਹਵਾਈ ਅੱਡੇ ‘ਤੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ‘ਚ ਸਥਿਤ ਨਿਊ ਚਿਟੋਸ ਏਅਰਪੋਰਟ ‘ਤੇ ਵਾਪਰਿਆ। ਹਾਦਸੇ ਦੇ ਸਮੇਂ ਕੈਥੇ ਪੈਸੀਫਿਕ ਏਅਰਵੇਜ਼ ਦਾ ਜਹਾਜ਼ ਹਵਾਈ ਅੱਡੇ ‘ਤੇ ਖੜ੍ਹਾ ਸੀ। ਇਸ ਦੌਰਾਨ ਉੱਥੇ ਲੈਂਡ ਕਰ ਰਹੇ ਕੋਰੀਆਈ ਏਅਰਲਾਈਨਜ਼ ਦਾ ਜਹਾਜ਼ ਉਸ ਨਾਲ ਟਕਰਾ ਗਿਆ। ਕੋਰੀਅਨ ਏਅਰਲਾਈਨਜ਼ ਦੇ ਜਹਾਜ਼ ਵਿੱਚ 289 ਯਾਤਰੀ ਸਵਾਰ ਸਨ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਦੋ ਹਫ਼ਤਿਆਂ ਦੇ ਅੰਦਰ ਜਾਪਾਨ ਵਿੱਚ ਇਹ ਦੂਜਾ ਜਹਾਜ਼ ਹਾਦਸਾ ਹੈ।

ਬਿਆਨ ‘ਚ ਕਿਹਾ ਗਿਆ ਹੈ ਕਿ ਉਸ ਦਾ ਇਕ ਜਹਾਜ਼ ਕੋਰੀਆਈ ਏਅਰਲਾਈਨਜ਼ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਮੁਤਾਬਕ ਕੈਥੇ ਪੈਸੀਫਿਕ ਜਹਾਜ਼ ‘ਚ ਨਾ ਤਾਂ ਕੋਈ ਯਾਤਰੀ ਸੀ ਅਤੇ ਨਾ ਹੀ ਚਾਲਕ ਦਲ ਦੇ ਮੈਂਬਰ। ਇਸ ਦੌਰਾਨ ਉੱਥੇ ਲੈਂਡ ਕਰ ਰਹੀ ਕੋਰੀਅਨ ਏਅਰ ਏ330 ਨਾਲ ਟਕਰਾ ਗਈ। ਜਾਪਾਨੀ ਮੀਡੀਆ ਮੁਤਾਬਕ ਜਦੋਂ ਕੋਰੀਅਨ ਏਅਰਲਾਈਨਜ਼ ਦਾ ਜਹਾਜ਼ ਕੈਥੇ ਪੈਸੀਫਿਕ ਜਹਾਜ਼ ਨਾਲ ਟਕਰਾ ਗਿਆ, ਉਸ ਸਮੇਂ ਉਸ ‘ਚ 289 ਯਾਤਰੀ ਸਵਾਰ ਸਨ। ਕੋਰੀਅਨ ਏਅਰਲਾਈਨਜ਼ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਘਟਨਾ ਦਾ ਕਾਰਨ ਥਰਡ ਪਾਰਟੀ ਗਰਾਊਂਡ ਹੈਂਡਲਰ ਦਾ ਬਰਫ ਕਾਰਨ ਤਿਲਕਣਾ ਦੱਸਿਆ ਜਾ ਰਿਹਾ ਹੈ।