ਅੰਮਿ੍ਤਸਰ: ਮੁਜਰਿਮ ਦਾ ਪਿੱਛਾ ਕਰਦੇ ਹੋਏ ASI ਨੂੰ ਪਿਆ ਦਿਲ ਦਾ ਦੌਰਾ

January 18, 2024 4:26 pm
Panjab Pratham News

ਮੁਲਾਜ਼ਮ ਪਰਮਜੀਤ ਸਿੰਘ ਨੇ ਬਹਾਦਰੀ ਨਾਲ ਪਿਛਾ ਕਰ ਕੇ ਮੁਲਜ਼ਮ ਨੂੰ ਕੀਤਾ ਕਾਬੂ
ਸਾਹੋ-ਸਾਹ ਹੋਏ ਪੁਲਿਸ ਮੁਲਾਜ਼ਮ ਨੂੰ ਪਿਆ ਦੌਰਾ
ਪੁਲਿਸ ਦਾ ਕਹਿਣਾ, ਕੋਈ ਮੁਲਜ਼ਮ ਫ਼ਰਾਰ ਨਹੀਂ ਹੋਇਆ
ਮੁਲਜ਼ਮ ਦਾ ਮੈਡੀਕਲ ਕਰਵਾਉਣ ਆਇਆ ਸੀ ਪਰਮਜੀਤ ਸਿੰਘ
ਅੰਮਿ੍ਤਸਰ : ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇੱਕ ਅਪਰਾਧੀ ਦਾ ਮੈਡੀਕਲ ਕਰਵਾਉਣ ਆਏ ਇੱਕ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਭੱਜੇ ਅਪਰਾਧੀ ਦਾ ਪਿੱਛਾ ਕਰਦਿਆਂ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਇਸ ਦੌਰਾਨ ਮੁਲਜ਼ਮ ਨੇ ਪੁਲੀਸ ਮੁਲਾਜ਼ਮ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਏ.ਐਸ.ਆਈ ਨੇ ਉਸਦਾ ਪਿੱਛਾ ਕੀਤਾ ਤਾਂ ਭੱਜਦੇ ਹੋਏ ਉਸਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੇ ਨਾਲ ਹੀ ਹੋਰ ਪੁਲਸ ਵਾਲੇ ਉਸ ਨੂੰ ਐਮਰਜੈਂਸੀ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਪੁਲਿਸ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਡਾਕਟਰੀ ਇਲਾਜ ਦੌਰਾਨ ਪਰਮਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ। ਕੋਈ ਅਪਰਾਧੀ ਨਹੀਂ ਭੱਜਿਆ। ਜਾਂਚ ਲਈ ਲਿਆਂਦਾ ਗਿਆ ਅਪਰਾਧੀ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।